ਜ਼ਬੂਰਾਂ 31

ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ!” ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।

Psalm 31:13 (UKJV) For I have heard the slander of many: fear was on every side: while they took counsel together against me, they devised to take away my life.

11ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ, ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ, ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ, ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।

12ਮੈਂ ਮਰੇ ਹੋਇਆ ਵਾਂਗੂੰ ਭੁੱਲਾ ਦਿੱਤਾ ਗਿਆ ਹਾਂ; ਮੈਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਵਰਗਾ ਹੋ ਗਿਆ ਹਾਂ।

13ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ!” ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।

14ਹੇ ਯਾਹਵੇਹ, ਪਰ ਮੈਨੂੰ ਤੇਰੇ ਉੱਤੇ ਭਰੋਸਾ ਹੈ; ਮੈਂ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।”

15ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ; ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ, ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.