ਜ਼ਬੂਰਾਂ 31

ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ; ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ, ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।

Psalm 31:15 (UKJV) My times are in your hand: deliver me from the hand of mine enemies, and from them that persecute me.

13ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ!” ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।

14ਹੇ ਯਾਹਵੇਹ, ਪਰ ਮੈਨੂੰ ਤੇਰੇ ਉੱਤੇ ਭਰੋਸਾ ਹੈ; ਮੈਂ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।”

15ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ; ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ, ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।

16ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ; ਮੈਨੂੰ ਆਪਣੇ ਅਟੁੱਟ ਪਿਆਰ ਦੇ ਕਾਰਨ ਬਚਾ ਲੈ।

17ਯਾਹਵੇਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂਕਿ ਮੈਂ ਤੈਨੂੰ ਪੁਕਾਰਿਆ ਹੈ; ਪਰ ਦੁਸ਼ਟ ਨੂੰ ਸ਼ਰਮਿੰਦਾ ਹੋਣ ਦੇ ਤਾਂ ਜੋ ਅਧਲੋਕ ਵਿੱਚ ਚਲੇ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.