15ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ; ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ, ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।
16ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ; ਮੈਨੂੰ ਆਪਣੇ ਅਟੁੱਟ ਪਿਆਰ ਦੇ ਕਾਰਨ ਬਚਾ ਲੈ।
17ਯਾਹਵੇਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂਕਿ ਮੈਂ ਤੈਨੂੰ ਪੁਕਾਰਿਆ ਹੈ; ਪਰ ਦੁਸ਼ਟ ਨੂੰ ਸ਼ਰਮਿੰਦਾ ਹੋਣ ਦੇ ਤਾਂ ਜੋ ਅਧਲੋਕ ਵਿੱਚ ਚਲੇ ਜਾਣ।
18ਉਹਨਾਂ ਦੇ ਝੂਠ ਬੋਲਣ ਵਾਲੇ ਬੁੱਲ੍ਹਾਂ ਨੂੰ ਚੁੱਪ ਕਰਾ, ਕਿਉਂ ਜੋ ਉਹ ਹੰਕਾਰ ਅਤੇ ਨਫ਼ਰਤ ਨਾਲ ਧਰਮੀਆਂ ਦੇ ਵਿਰੁੱਧ ਬੋਲਦੇ ਹਨ।
19ਤੇਰੀ ਭਲਿਆਈ ਕਿੰਨੀ ਵੱਡੀ ਹੈ ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ, ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ, ਜੋ ਤੇਰੀ ਪਨਾਹ ਲੈਂਦੇ ਹਨ।