17ਯਾਹਵੇਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂਕਿ ਮੈਂ ਤੈਨੂੰ ਪੁਕਾਰਿਆ ਹੈ; ਪਰ ਦੁਸ਼ਟ ਨੂੰ ਸ਼ਰਮਿੰਦਾ ਹੋਣ ਦੇ ਤਾਂ ਜੋ ਅਧਲੋਕ ਵਿੱਚ ਚਲੇ ਜਾਣ।
18ਉਹਨਾਂ ਦੇ ਝੂਠ ਬੋਲਣ ਵਾਲੇ ਬੁੱਲ੍ਹਾਂ ਨੂੰ ਚੁੱਪ ਕਰਾ, ਕਿਉਂ ਜੋ ਉਹ ਹੰਕਾਰ ਅਤੇ ਨਫ਼ਰਤ ਨਾਲ ਧਰਮੀਆਂ ਦੇ ਵਿਰੁੱਧ ਬੋਲਦੇ ਹਨ।
19ਤੇਰੀ ਭਲਿਆਈ ਕਿੰਨੀ ਵੱਡੀ ਹੈ ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ, ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ, ਜੋ ਤੇਰੀ ਪਨਾਹ ਲੈਂਦੇ ਹਨ।
20ਆਪਣੀ ਹਜ਼ੂਰੀ ਦੀ ਸ਼ਰਨ ਵਿੱਚ ਤੂੰ ਉਹਨਾਂ ਨੂੰ ਮਨੁੱਖ ਦੀ ਸਾਰੀ ਸਾਜ਼ਿਸ਼ਾਂ ਤੋਂ ਲੁਕਾਉਂਦਾ ਹੈ; ਤੂੰ ਉਹਨਾਂ ਨੂੰ ਆਪਣੇ ਨਿਵਾਸ ਵਿੱਚ ਉਹਨਾਂ ਦੋਸ਼ ਲਗਾਉਣ ਵਾਲੀ ਜੀਭਾਂ ਤੋਂ ਸੁਰੱਖਿਅਤ ਰੱਖਦਾ ਹੈ।
21ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਮੈਨੂੰ ਆਪਣਾ ਅਚੰਭਾ ਪਿਆਰ ਦਿਖਾਇਆ ਹੈ। ਜਦੋਂ ਮੈਂ ਇੱਕ ਘੇਰੇ ਹੋਏ ਸ਼ਹਿਰ ਵਿੱਚ ਸਾਂ।