ਜ਼ਬੂਰਾਂ 31

ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਮੈਨੂੰ ਆਪਣਾ ਅਚੰਭਾ ਪਿਆਰ ਦਿਖਾਇਆ ਹੈ। ਜਦੋਂ ਮੈਂ ਇੱਕ ਘੇਰੇ ਹੋਏ ਸ਼ਹਿਰ ਵਿੱਚ ਸਾਂ।

Psalm 31:21 (UKJV) Blessed be the LORD: for he has showed me his marvellous kindness in a strong city.

19ਤੇਰੀ ਭਲਿਆਈ ਕਿੰਨੀ ਵੱਡੀ ਹੈ ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ, ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ, ਜੋ ਤੇਰੀ ਪਨਾਹ ਲੈਂਦੇ ਹਨ।

20ਆਪਣੀ ਹਜ਼ੂਰੀ ਦੀ ਸ਼ਰਨ ਵਿੱਚ ਤੂੰ ਉਹਨਾਂ ਨੂੰ ਮਨੁੱਖ ਦੀ ਸਾਰੀ ਸਾਜ਼ਿਸ਼ਾਂ ਤੋਂ ਲੁਕਾਉਂਦਾ ਹੈ; ਤੂੰ ਉਹਨਾਂ ਨੂੰ ਆਪਣੇ ਨਿਵਾਸ ਵਿੱਚ ਉਹਨਾਂ ਦੋਸ਼ ਲਗਾਉਣ ਵਾਲੀ ਜੀਭਾਂ ਤੋਂ ਸੁਰੱਖਿਅਤ ਰੱਖਦਾ ਹੈ।

21ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਮੈਨੂੰ ਆਪਣਾ ਅਚੰਭਾ ਪਿਆਰ ਦਿਖਾਇਆ ਹੈ। ਜਦੋਂ ਮੈਂ ਇੱਕ ਘੇਰੇ ਹੋਏ ਸ਼ਹਿਰ ਵਿੱਚ ਸਾਂ।

22ਮੇਰੀ ਚੇਤਾਵਨੀ ਦੀ ਘੜੀ ਵਿੱਚ ਮੈਂ ਕਿਹਾ, “ਮੈਂ ਤੇਰੀ ਨਜ਼ਰ ਤੋਂ ਕੱਟਿਆ ਗਿਆ ਹਾਂ!” ਤਾਂ ਵੀ ਤੂੰ ਮੇਰੀ ਦਯਾ ਦੀ ਦੁਹਾਈ ਸੁਣੀ ਜਦੋਂ ਮੈਂ ਤੇਰੀ ਮਦਦ ਲਈ ਪੁਕਾਰਿਆ।

23ਯਾਹਵੇਹ ਦੇ ਸਾਰੇ ਵਫ਼ਾਦਾਰ ਲੋਕੋ, ਉਸਨੂੰ ਪਿਆਰ ਕਰੋ! ਯਾਹਵੇਹ ਉਹਨਾਂ ਦੀ ਰੱਖਿਆ ਕਰਦਾ ਹੈ ਜੋ ਉਸ ਨਾਲ ਸੱਚੇ ਹਨ, ਪਰ ਹੰਕਾਰ ਦਾ ਉਹ ਪੂਰਾ ਮੋੜ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.