ਜ਼ਬੂਰਾਂ 31

ਉਹਨਾਂ ਦੇ ਝੂਠ ਬੋਲਣ ਵਾਲੇ ਬੁੱਲ੍ਹਾਂ ਨੂੰ ਚੁੱਪ ਕਰਾ, ਕਿਉਂ ਜੋ ਉਹ ਹੰਕਾਰ ਅਤੇ ਨਫ਼ਰਤ ਨਾਲ ਧਰਮੀਆਂ ਦੇ ਵਿਰੁੱਧ ਬੋਲਦੇ ਹਨ।

Psalm 31:18 (UKJV) Let the lying lips be put to silence; which speak grievous things proudly and contemptuously against the righteous.

16ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ; ਮੈਨੂੰ ਆਪਣੇ ਅਟੁੱਟ ਪਿਆਰ ਦੇ ਕਾਰਨ ਬਚਾ ਲੈ।

17ਯਾਹਵੇਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਕਿਉਂਕਿ ਮੈਂ ਤੈਨੂੰ ਪੁਕਾਰਿਆ ਹੈ; ਪਰ ਦੁਸ਼ਟ ਨੂੰ ਸ਼ਰਮਿੰਦਾ ਹੋਣ ਦੇ ਤਾਂ ਜੋ ਅਧਲੋਕ ਵਿੱਚ ਚਲੇ ਜਾਣ।

18ਉਹਨਾਂ ਦੇ ਝੂਠ ਬੋਲਣ ਵਾਲੇ ਬੁੱਲ੍ਹਾਂ ਨੂੰ ਚੁੱਪ ਕਰਾ, ਕਿਉਂ ਜੋ ਉਹ ਹੰਕਾਰ ਅਤੇ ਨਫ਼ਰਤ ਨਾਲ ਧਰਮੀਆਂ ਦੇ ਵਿਰੁੱਧ ਬੋਲਦੇ ਹਨ।

19ਤੇਰੀ ਭਲਿਆਈ ਕਿੰਨੀ ਵੱਡੀ ਹੈ ਜਿਹੜੀ ਤੂੰ ਆਪਣੇ ਡਰਨ ਵਾਲਿਆ ਲਈ ਰੱਖੀ ਹੈ, ਜਿਹੜੀ ਤੂੰ ਉਹਨਾਂ ਸਾਰਿਆਂ ਨੂੰ ਦਿੱਤੀ ਹੈ, ਜੋ ਤੇਰੀ ਪਨਾਹ ਲੈਂਦੇ ਹਨ।

20ਆਪਣੀ ਹਜ਼ੂਰੀ ਦੀ ਸ਼ਰਨ ਵਿੱਚ ਤੂੰ ਉਹਨਾਂ ਨੂੰ ਮਨੁੱਖ ਦੀ ਸਾਰੀ ਸਾਜ਼ਿਸ਼ਾਂ ਤੋਂ ਲੁਕਾਉਂਦਾ ਹੈ; ਤੂੰ ਉਹਨਾਂ ਨੂੰ ਆਪਣੇ ਨਿਵਾਸ ਵਿੱਚ ਉਹਨਾਂ ਦੋਸ਼ ਲਗਾਉਣ ਵਾਲੀ ਜੀਭਾਂ ਤੋਂ ਸੁਰੱਖਿਅਤ ਰੱਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.