12ਮੈਂ ਮਰੇ ਹੋਇਆ ਵਾਂਗੂੰ ਭੁੱਲਾ ਦਿੱਤਾ ਗਿਆ ਹਾਂ; ਮੈਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਵਰਗਾ ਹੋ ਗਿਆ ਹਾਂ।
13ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ!” ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।
14ਹੇ ਯਾਹਵੇਹ, ਪਰ ਮੈਨੂੰ ਤੇਰੇ ਉੱਤੇ ਭਰੋਸਾ ਹੈ; ਮੈਂ ਆਖਦਾ ਹਾਂ, “ਤੂੰ ਮੇਰਾ ਪਰਮੇਸ਼ਵਰ ਹੈ।”
15ਮੇਰਾ ਸਮਾਂ ਤੇਰੇ ਹੱਥਾਂ ਵਿੱਚ ਹੈ; ਮੈਨੂੰ ਮੇਰੇ ਵੈਰੀਆਂ ਦੇ ਹੱਥਾਂ ਤੋਂ ਛੁਡਾ, ਉਹਨਾਂ ਤੋਂ ਜਿਹੜੇ ਮੇਰਾ ਪਿੱਛਾ ਕਰਦੇ ਹਨ।
16ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ; ਮੈਨੂੰ ਆਪਣੇ ਅਟੁੱਟ ਪਿਆਰ ਦੇ ਕਾਰਨ ਬਚਾ ਲੈ।