3ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ, ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।
4ਮੈਨੂੰ ਉਸ ਜਾਲ ਤੋਂ ਬਚਾ ਜੋ ਮੇਰੇ ਲਈ ਵਿਛਾਇਆ ਗਿਆ ਹੈ, ਕਿਉਂ ਜੋ ਤੂੰ ਮੇਰੀ ਪਨਾਹ ਹੈ।
5ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ; ਹੇ ਯਾਹਵੇਹ, ਮੇਰੇ ਵਫ਼ਾਦਾਰ ਪਰਮੇਸ਼ਵਰ, ਮੈਨੂੰ ਬਚਾ।
6ਮੈਂ ਉਹਨਾਂ ਲੋਕਾਂ ਨੂੰ ਨਫ਼ਰਤ ਕਰਦਾ ਹਾਂ ਜੋ ਵਿਅਰਥ ਦੇਵਤਿਆਂ ਨੂੰ ਮੰਨਦੇ ਹਨ; ਪਰ ਮੈ ਤਾਂ, ਯਾਹਵੇਹ ਉੱਤੇ ਹੀ ਭਰੋਸਾ ਰੱਖਦਾ ਹਾਂ।
7ਮੈਂ ਤੇਰੇ ਪਿਆਰ ਵਿੱਚ ਖੁਸ਼ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੂੰ ਮੇਰੀ ਬਿਪਤਾ ਨੂੰ ਵੇਖਿਆ ਅਤੇ ਮੇਰੀ ਆਤਮਾ ਦੇ ਦੁੱਖ ਨੂੰ ਜਾਣਿਆ।