ਜ਼ਬੂਰਾਂ 31

ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ, ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।

Psalm 31:3 (UKJV) For you are my rock and my fortress; therefore for your name's sake lead me, and guide me.

1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ; ਆਪਣੀ ਧਾਰਮਿਕਤਾ ਦੇ ਨਾਲ ਮੈਨੂੰ ਬਚਾ।

2ਆਪਣਾ ਕੰਨ ਮੇਰੇ ਵੱਲ ਮੋੜ, ਮੇਰੇ ਬਚਾਅ ਲਈ ਜਲਦੀ ਆ; ਮੇਰੀ ਪਨਾਹ ਦੀ ਚੱਟਾਨ ਬਣ, ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।

3ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ, ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।

4ਮੈਨੂੰ ਉਸ ਜਾਲ ਤੋਂ ਬਚਾ ਜੋ ਮੇਰੇ ਲਈ ਵਿਛਾਇਆ ਗਿਆ ਹੈ, ਕਿਉਂ ਜੋ ਤੂੰ ਮੇਰੀ ਪਨਾਹ ਹੈ।

5ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ; ਹੇ ਯਾਹਵੇਹ, ਮੇਰੇ ਵਫ਼ਾਦਾਰ ਪਰਮੇਸ਼ਵਰ, ਮੈਨੂੰ ਬਚਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.