ਜ਼ਬੂਰਾਂ 31

ਆਪਣਾ ਕੰਨ ਮੇਰੇ ਵੱਲ ਮੋੜ, ਮੇਰੇ ਬਚਾਅ ਲਈ ਜਲਦੀ ਆ; ਮੇਰੀ ਪਨਾਹ ਦੀ ਚੱਟਾਨ ਬਣ, ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।

Psalm 31:2 (UKJV) Bow down yours ear to me; deliver me speedily: be you my strong rock, for an house of defence to save me.

1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ; ਆਪਣੀ ਧਾਰਮਿਕਤਾ ਦੇ ਨਾਲ ਮੈਨੂੰ ਬਚਾ।

2ਆਪਣਾ ਕੰਨ ਮੇਰੇ ਵੱਲ ਮੋੜ, ਮੇਰੇ ਬਚਾਅ ਲਈ ਜਲਦੀ ਆ; ਮੇਰੀ ਪਨਾਹ ਦੀ ਚੱਟਾਨ ਬਣ, ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।

3ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ, ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।

4ਮੈਨੂੰ ਉਸ ਜਾਲ ਤੋਂ ਬਚਾ ਜੋ ਮੇਰੇ ਲਈ ਵਿਛਾਇਆ ਗਿਆ ਹੈ, ਕਿਉਂ ਜੋ ਤੂੰ ਮੇਰੀ ਪਨਾਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.