ਜ਼ਬੂਰਾਂ 31

ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ; ਆਪਣੀ ਧਾਰਮਿਕਤਾ ਦੇ ਨਾਲ ਮੈਨੂੰ ਬਚਾ।

Psalm 31:1 (UKJV) In you, O LORD, do I put my trust; let me never be ashamed: deliver me in your righteousness.

1ਹੇ ਯਾਹਵੇਹ, ਮੈਂ ਤੇਰੇ ਵਿੱਚ ਪਨਾਹ ਲਈ ਹੈ; ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ; ਆਪਣੀ ਧਾਰਮਿਕਤਾ ਦੇ ਨਾਲ ਮੈਨੂੰ ਬਚਾ।

2ਆਪਣਾ ਕੰਨ ਮੇਰੇ ਵੱਲ ਮੋੜ, ਮੇਰੇ ਬਚਾਅ ਲਈ ਜਲਦੀ ਆ; ਮੇਰੀ ਪਨਾਹ ਦੀ ਚੱਟਾਨ ਬਣ, ਮੈਨੂੰ ਬਚਾਉਣ ਲਈ ਇੱਕ ਮਜ਼ਬੂਤ ਕਿੱਲਾ ਬਣ।

3ਕਿਉਂਕਿ ਤੂੰ ਮੇਰੀ ਚੱਟਾਨ ਅਤੇ ਮੇਰਾ ਕਿੱਲਾ ਹੈ, ਆਪਣੇ ਨਾਮ ਦੀ ਖ਼ਾਤਰ ਮੇਰੀ ਅਗਵਾਈ ਅਤੇ ਮਾਰਗ ਦਰਸ਼ਨ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.