15ਉਹ ਜੋ ਸਾਰਿਆਂ ਦੇ ਦਿਲਾਂ ਨੂੰ ਬਣਾਉਂਦਾ ਹੈ, ਜੋ ਉਹਨਾਂ ਦੇ ਹਰ ਕੰਮ ਨੂੰ ਸਮਝਦਾ ਹੈ।
16ਫੌਜ ਦੇ ਵਾਧੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ; ਕੋਈ ਵੀ ਯੋਧਾ ਆਪਣੀ ਵੱਡੀ ਤਾਕਤ ਨਾਲ ਨਹੀਂ ਬਚਦਾ।
17ਬਚਾਓ ਦੇ ਲਈ ਘੋੜਾ ਤਾਂ ਵਿਅਰਥ ਉਮੀਦ ਹੈ; ਆਪਣੀ ਸਾਰੀ ਵੱਡੀ ਤਾਕਤ ਦੇ ਬਾਵਜੂਦ ਵੀ ਇਹ ਬਚਾ ਨਹੀਂ ਸਕਦਾ।
18ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ, ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,
19ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇ ਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।