ਜ਼ਬੂਰਾਂ 33

ਉਹ ਜੋ ਸਾਰਿਆਂ ਦੇ ਦਿਲਾਂ ਨੂੰ ਬਣਾਉਂਦਾ ਹੈ, ਜੋ ਉਹਨਾਂ ਦੇ ਹਰ ਕੰਮ ਨੂੰ ਸਮਝਦਾ ਹੈ।

Psalm 33:15 (UKJV) He fashions their hearts alike; he considers all their works.

13ਸਵਰਗ ਤੋਂ ਯਾਹਵੇਹ ਹੇਠਾਂ ਵੇਖਦਾ ਹੈ ਅਤੇ ਸਾਰੀ ਮਨੁੱਖਜਾਤੀ ਨੂੰ ਵੇਖਦਾ ਹੈ;

14ਉਹ ਆਪਣੇ ਨਿਵਾਸ ਸਥਾਨ ਤੋਂ ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਨੂੰ ਵੇਖਦਾ ਹੈ

15ਉਹ ਜੋ ਸਾਰਿਆਂ ਦੇ ਦਿਲਾਂ ਨੂੰ ਬਣਾਉਂਦਾ ਹੈ, ਜੋ ਉਹਨਾਂ ਦੇ ਹਰ ਕੰਮ ਨੂੰ ਸਮਝਦਾ ਹੈ।

16ਫੌਜ ਦੇ ਵਾਧੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ; ਕੋਈ ਵੀ ਯੋਧਾ ਆਪਣੀ ਵੱਡੀ ਤਾਕਤ ਨਾਲ ਨਹੀਂ ਬਚਦਾ।

17ਬਚਾਓ ਦੇ ਲਈ ਘੋੜਾ ਤਾਂ ਵਿਅਰਥ ਉਮੀਦ ਹੈ; ਆਪਣੀ ਸਾਰੀ ਵੱਡੀ ਤਾਕਤ ਦੇ ਬਾਵਜੂਦ ਵੀ ਇਹ ਬਚਾ ਨਹੀਂ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.