ਜ਼ਬੂਰਾਂ 33

ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ, ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,

Psalm 33:18 (UKJV) Behold, the eye of the LORD is upon them that fear him, upon them that hope in his mercy;

16ਫੌਜ ਦੇ ਵਾਧੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ; ਕੋਈ ਵੀ ਯੋਧਾ ਆਪਣੀ ਵੱਡੀ ਤਾਕਤ ਨਾਲ ਨਹੀਂ ਬਚਦਾ।

17ਬਚਾਓ ਦੇ ਲਈ ਘੋੜਾ ਤਾਂ ਵਿਅਰਥ ਉਮੀਦ ਹੈ; ਆਪਣੀ ਸਾਰੀ ਵੱਡੀ ਤਾਕਤ ਦੇ ਬਾਵਜੂਦ ਵੀ ਇਹ ਬਚਾ ਨਹੀਂ ਸਕਦਾ।

18ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ, ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,

19ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇ ਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।

20ਅਸੀਂ ਯਾਹਵੇਹ ਦੀ ਉਮੀਦ ਵਿੱਚ ਉਡੀਕ ਕਰਦੇ ਹਾਂ; ਉਹ ਸਾਡੀ ਸਹਾਇਤਾ ਅਤੇ ਸਾਡੀ ਢਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.