18ਪਰ ਯਾਹਵੇਹ ਦੀਆਂ ਨਜ਼ਰਾਂ ਉਹਨਾਂ ਉੱਤੇ ਹਨ ਜੋ ਉਸ ਤੋਂ ਡਰਦੇ ਹਨ, ਉਹਨਾਂ ਉੱਤੇ ਜਿਨ੍ਹਾਂ ਦੀ ਆਸ ਉਸ ਦੇ ਅਟੁੱਟ ਪਿਆਰ ਵਿੱਚ ਹੈ,
19ਕੀ ਉਹਨਾਂ ਨੂੰ ਮੌਤ ਤੋਂ ਛੁਡਾਵੇ ਅਤੇ ਉਹਨਾਂ ਨੂੰ ਅਕਾਲ ਵਿੱਚ ਜਿਉਂਦਾ ਰੱਖੇ।
20ਅਸੀਂ ਯਾਹਵੇਹ ਦੀ ਉਮੀਦ ਵਿੱਚ ਉਡੀਕ ਕਰਦੇ ਹਾਂ; ਉਹ ਸਾਡੀ ਸਹਾਇਤਾ ਅਤੇ ਸਾਡੀ ਢਾਲ ਹੈ।
21ਉਸ ਵਿੱਚ ਸਾਡੇ ਮਨ ਅਨੰਦ ਕਰਦੇ ਹਨ, ਕਿਉਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਦੇ ਹਾਂ।
22ਹੇ ਯਾਹਵੇਹ ਤੁਹਾਡਾ ਅਟੁੱਟ ਪਿਆਰ ਸਾਡੇ ਨਾਲ ਹੋਵੇ, ਜਿਵੇਂ ਅਸੀਂ ਤੁਹਾਡੇ ਵਿੱਚ ਆਸ ਰੱਖਦੇ ਹਾਂ।