1ਹੇ ਧਰਮੀਓ, ਯਾਹਵੇਹ ਲਈ ਖੁਸ਼ੀ ਨਾਲ ਗਾਓ; ਨੇਕ ਲੋਕਾਂ ਲਈ ਉਸਦੀ ਵਡਿਆਈ ਕਰਨੀ ਫੱਬਦੀ ਹੈ।
2ਸਿਤਾਰ ਵਜਾ ਕੇ ਯਾਹਵੇਹ ਦੀ ਵਡਿਆਈ ਕਰੋ; ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਉਸਦੀ ਉਸਤਤ ਗਾਓ।
3ਉਸ ਲਈ ਇੱਕ ਨਵਾਂ ਗੀਤ ਗਾਓ; ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ।
4ਕਿਉਂਕਿ ਯਾਹਵੇਹ ਦਾ ਬਚਨ ਸਹੀ ਅਤੇ ਸੱਚਾ ਹੈ; ਉਹ ਹਰ ਕੰਮ ਵਿੱਚ ਵਫ਼ਾਦਾਰ ਹੈ।