ਜ਼ਬੂਰਾਂ 34

ਮੈਂ ਯਾਹਵੇਹ ਵਿੱਚ ਗੌਰਵ ਕਰਾਂਗਾ; ਦੁੱਖੀ ਸੁਣਨ ਅਤੇ ਅਨੰਦ ਮਨਾਉਣ।

Psalm 34:2 (UKJV) My soul shall make her boast in the LORD: the humble shall hear thereof, and be glad.

1ਮੈਂ ਹਰ ਸਮੇਂ ਯਾਹਵੇਹ ਦੀ ਮਹਿਮਾ ਕਰਾਂਗਾ; ਉਸ ਦੀ ਮਹਿਮਾ ਸਦਾ ਮੇਰੇ ਬੁੱਲਾਂ ਉੱਤੇ ਰਹੇਗੀ।

2ਮੈਂ ਯਾਹਵੇਹ ਵਿੱਚ ਗੌਰਵ ਕਰਾਂਗਾ; ਦੁੱਖੀ ਸੁਣਨ ਅਤੇ ਅਨੰਦ ਮਨਾਉਣ।

3ਮੇਰੇ ਨਾਲ ਯਾਹਵੇਹ ਦੀ ਵਡਿਆਈ ਕਰੋ; ਆਓ ਆਪਾਂ ਮਿਲ ਕੇ ਉਸਦੇ ਨਾਮ ਨੂੰ ਉੱਚਾ ਕਰੀਏ।

4ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ; ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.