2ਮੈਂ ਯਾਹਵੇਹ ਵਿੱਚ ਗੌਰਵ ਕਰਾਂਗਾ; ਦੁੱਖੀ ਸੁਣਨ ਅਤੇ ਅਨੰਦ ਮਨਾਉਣ।
3ਮੇਰੇ ਨਾਲ ਯਾਹਵੇਹ ਦੀ ਵਡਿਆਈ ਕਰੋ; ਆਓ ਆਪਾਂ ਮਿਲ ਕੇ ਉਸਦੇ ਨਾਮ ਨੂੰ ਉੱਚਾ ਕਰੀਏ।
4ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ; ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।
5ਜੋ ਉਸ ਨੂੰ ਵੇਖਦੇ ਹਨ ਉਹ ਤੇਜਸਵੀ ਹਨ; ਉਹਨਾਂ ਦੇ ਮੂੰਹ ਕਦੇ ਸ਼ਰਮ ਨਾਲ ਨਹੀਂ ਢੱਕੇ ਜਾਂਦੇ।
6ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ; ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।