ਜ਼ਬੂਰਾਂ 34

ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ; ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।

Psalm 34:6 (UKJV) This poor man cried, and the LORD heard him, and saved him out of all his troubles.

4ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ; ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।

5ਜੋ ਉਸ ਨੂੰ ਵੇਖਦੇ ਹਨ ਉਹ ਤੇਜਸਵੀ ਹਨ; ਉਹਨਾਂ ਦੇ ਮੂੰਹ ਕਦੇ ਸ਼ਰਮ ਨਾਲ ਨਹੀਂ ਢੱਕੇ ਜਾਂਦੇ।

6ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ; ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।

7ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ, ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।

8ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ; ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.