3ਮੇਰੇ ਨਾਲ ਯਾਹਵੇਹ ਦੀ ਵਡਿਆਈ ਕਰੋ; ਆਓ ਆਪਾਂ ਮਿਲ ਕੇ ਉਸਦੇ ਨਾਮ ਨੂੰ ਉੱਚਾ ਕਰੀਏ।
4ਮੈਂ ਯਾਹਵੇਹ ਨੂੰ ਭਾਲਿਆ, ਅਤੇ ਉਸਨੇ ਮੈਨੂੰ ਉੱਤਰ ਦਿੱਤਾ; ਉਸ ਨੇ ਮੈਨੂੰ ਮੇਰੇ ਸਾਰੇ ਡਰ ਤੋਂ ਛੁਡਾਇਆ।
5ਜੋ ਉਸ ਨੂੰ ਵੇਖਦੇ ਹਨ ਉਹ ਤੇਜਸਵੀ ਹਨ; ਉਹਨਾਂ ਦੇ ਮੂੰਹ ਕਦੇ ਸ਼ਰਮ ਨਾਲ ਨਹੀਂ ਢੱਕੇ ਜਾਂਦੇ।
6ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ; ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
7ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ, ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।