ਜ਼ਬੂਰਾਂ 34

ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ, ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।

Psalm 34:7 (UKJV) The angel of the LORD camps round about them that fear him, and delivers them.

5ਜੋ ਉਸ ਨੂੰ ਵੇਖਦੇ ਹਨ ਉਹ ਤੇਜਸਵੀ ਹਨ; ਉਹਨਾਂ ਦੇ ਮੂੰਹ ਕਦੇ ਸ਼ਰਮ ਨਾਲ ਨਹੀਂ ਢੱਕੇ ਜਾਂਦੇ।

6ਇਸ ਦੁੱਖੀ ਆਦਮੀ ਨੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਸੁਣਿਆ; ਯਾਹਵੇਹ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।

7ਯਾਹਵੇਹ ਦੇ ਦੂਤ ਉਹਨਾਂ ਦੇ ਦੁਆਲੇ ਡੇਰੇ ਲਾਉਂਦਾ ਹੈ ਜੋ ਉਸ ਤੋਂ ਡਰਦੇ ਹਨ, ਅਤੇ ਉਹ ਉਹਨਾਂ ਨੂੰ ਛੁਡਾਉਂਦਾ ਹੈ।

8ਚੱਖ ਕੇ ਵੇਖੋ ਕਿ ਯਾਹਵੇਹ ਭਲਾ ਹੈ; ਧੰਨ ਹੈ ਉਹ ਜਿਹੜਾ ਉਸ ਵਿੱਚ ਪਨਾਹ ਲੈਂਦਾ ਹੈ।

9ਹੇ ਪਵਿੱਤਰ ਲੋਕੋ, ਤੁਸੀਂ ਉਸ ਯਾਹਵੇਹ ਤੋਂ ਡਰੋ, ਕਿਉਂਕਿ ਉਸ ਤੋਂ ਡਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.