ਜ਼ਬੂਰਾਂ 35

ਮੇਰੀਆਂ ਹੱਡੀਆ ਤੱਕ ਆਖਣਗੀਆਂ, ਹੇ ਯਾਹਵੇਹ ਤੇਰੇ ਵਰਗਾ ਕੌਣ ਹੈ? ਤੁਸੀਂ ਗਰੀਬਾਂ ਨੂੰ ਉਹਨਾਂ ਲੋਕਾਂ ਤੋਂ ਜਿਹੜੇ ਉਹਨਾਂ ਨਾਲੋਂ ਬਹੁਤ ਤਾਕਤਵਰ ਹਨ, ਨਾਲੇ ਗਰੀਬਾਂ ਅਤੇ ਲੋੜਵੰਦਾਂ ਨੂੰ ਲੁੱਟਣ ਵਾਲਿਆਂ ਤੋਂ ਛੁਡਾਉਂਦੇ ਹੋ।

Psalm 35:10 (UKJV) All my bones shall say, LORD, who is like unto you, which deliver the poor from him that is too strong for him, yea, the poor and the needy from him that spoils him?

8ਉਹਨਾਂ ਦੀ ਤਬਾਹੀ ਅਚਾਨਕ ਹੀ ਉਹਨਾਂ ਤੇ ਆਣ ਪਵੇ, ਉਹ ਉਸੇ ਜਾਲ ਵਿੱਚ ਜੋ ਉਹਨਾਂ ਨੇ ਵਿਛਾਇਆ ਸੀ ਜਾ ਫਸਣ, ਉਹ ਆਪ ਹੀ ਉਸ ਟੋਏ ਵਿੱਚ ਡਿੱਗ ਕੇ ਬਰਬਾਦ ਹੋ ਜਾਣ।

9ਤਦ ਮੇਰੀ ਆਤਮਾ ਯਾਹਵੇਹ ਵਿੱਚ ਅਨੰਦ ਹੋਵੇਗੀ ਅਤੇ ਉਸਦੀ ਮੁਕਤੀ ਵਿੱਚ ਮਗਨ ਹੋਵੇਗੀ।

10ਮੇਰੀਆਂ ਹੱਡੀਆ ਤੱਕ ਆਖਣਗੀਆਂ, ਹੇ ਯਾਹਵੇਹ ਤੇਰੇ ਵਰਗਾ ਕੌਣ ਹੈ? ਤੁਸੀਂ ਗਰੀਬਾਂ ਨੂੰ ਉਹਨਾਂ ਲੋਕਾਂ ਤੋਂ ਜਿਹੜੇ ਉਹਨਾਂ ਨਾਲੋਂ ਬਹੁਤ ਤਾਕਤਵਰ ਹਨ, ਨਾਲੇ ਗਰੀਬਾਂ ਅਤੇ ਲੋੜਵੰਦਾਂ ਨੂੰ ਲੁੱਟਣ ਵਾਲਿਆਂ ਤੋਂ ਛੁਡਾਉਂਦੇ ਹੋ।

11ਬੇਰਹਿਮ ਗਵਾਹ ਅੱਗੇ ਆਉਂਦੇ ਹਨ; ਉਹ ਮੈਨੂੰ ਉਹਨਾਂ ਚੀਜ਼ਾਂ ਬਾਰੇ ਸਵਾਲ ਕਰਦੇ ਹਨ ਜਿਨ੍ਹਾਂ ਬਾਰੇ ਮੈਨੂੰ ਕੁਝ ਨਹੀਂ ਪਤਾ।

12ਉਹ ਮੈਨੂੰ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ ਅਤੇ ਮੈਨੂੰ ਇੱਕ ਦੁੱਖੀ ਵਾਂਗ ਛੱਡ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.