7ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਮੇਰੇ ਲਈ ਆਪਣਾ ਜਾਲ ਵਿਛਾਇਆ ਅਤੇ ਬਿਨਾਂ ਕਾਰਨ ਮੇਰੇ ਲਈ ਟੋਆ ਪੁੱਟਿਆ ਹੈ,
8ਉਹਨਾਂ ਦੀ ਤਬਾਹੀ ਅਚਾਨਕ ਹੀ ਉਹਨਾਂ ਤੇ ਆਣ ਪਵੇ, ਉਹ ਉਸੇ ਜਾਲ ਵਿੱਚ ਜੋ ਉਹਨਾਂ ਨੇ ਵਿਛਾਇਆ ਸੀ ਜਾ ਫਸਣ, ਉਹ ਆਪ ਹੀ ਉਸ ਟੋਏ ਵਿੱਚ ਡਿੱਗ ਕੇ ਬਰਬਾਦ ਹੋ ਜਾਣ।
9ਤਦ ਮੇਰੀ ਆਤਮਾ ਯਾਹਵੇਹ ਵਿੱਚ ਅਨੰਦ ਹੋਵੇਗੀ ਅਤੇ ਉਸਦੀ ਮੁਕਤੀ ਵਿੱਚ ਮਗਨ ਹੋਵੇਗੀ।
10ਮੇਰੀਆਂ ਹੱਡੀਆ ਤੱਕ ਆਖਣਗੀਆਂ, ਹੇ ਯਾਹਵੇਹ ਤੇਰੇ ਵਰਗਾ ਕੌਣ ਹੈ? ਤੁਸੀਂ ਗਰੀਬਾਂ ਨੂੰ ਉਹਨਾਂ ਲੋਕਾਂ ਤੋਂ ਜਿਹੜੇ ਉਹਨਾਂ ਨਾਲੋਂ ਬਹੁਤ ਤਾਕਤਵਰ ਹਨ, ਨਾਲੇ ਗਰੀਬਾਂ ਅਤੇ ਲੋੜਵੰਦਾਂ ਨੂੰ ਲੁੱਟਣ ਵਾਲਿਆਂ ਤੋਂ ਛੁਡਾਉਂਦੇ ਹੋ।
11ਬੇਰਹਿਮ ਗਵਾਹ ਅੱਗੇ ਆਉਂਦੇ ਹਨ; ਉਹ ਮੈਨੂੰ ਉਹਨਾਂ ਚੀਜ਼ਾਂ ਬਾਰੇ ਸਵਾਲ ਕਰਦੇ ਹਨ ਜਿਨ੍ਹਾਂ ਬਾਰੇ ਮੈਨੂੰ ਕੁਝ ਨਹੀਂ ਪਤਾ।