ਜ਼ਬੂਰਾਂ 35

ਬੇਰਹਿਮ ਗਵਾਹ ਅੱਗੇ ਆਉਂਦੇ ਹਨ; ਉਹ ਮੈਨੂੰ ਉਹਨਾਂ ਚੀਜ਼ਾਂ ਬਾਰੇ ਸਵਾਲ ਕਰਦੇ ਹਨ ਜਿਨ੍ਹਾਂ ਬਾਰੇ ਮੈਨੂੰ ਕੁਝ ਨਹੀਂ ਪਤਾ।

Psalm 35:11 (UKJV) False witnesses did rise up; they laid to my charge things that I knew not.

9ਤਦ ਮੇਰੀ ਆਤਮਾ ਯਾਹਵੇਹ ਵਿੱਚ ਅਨੰਦ ਹੋਵੇਗੀ ਅਤੇ ਉਸਦੀ ਮੁਕਤੀ ਵਿੱਚ ਮਗਨ ਹੋਵੇਗੀ।

10ਮੇਰੀਆਂ ਹੱਡੀਆ ਤੱਕ ਆਖਣਗੀਆਂ, ਹੇ ਯਾਹਵੇਹ ਤੇਰੇ ਵਰਗਾ ਕੌਣ ਹੈ? ਤੁਸੀਂ ਗਰੀਬਾਂ ਨੂੰ ਉਹਨਾਂ ਲੋਕਾਂ ਤੋਂ ਜਿਹੜੇ ਉਹਨਾਂ ਨਾਲੋਂ ਬਹੁਤ ਤਾਕਤਵਰ ਹਨ, ਨਾਲੇ ਗਰੀਬਾਂ ਅਤੇ ਲੋੜਵੰਦਾਂ ਨੂੰ ਲੁੱਟਣ ਵਾਲਿਆਂ ਤੋਂ ਛੁਡਾਉਂਦੇ ਹੋ।

11ਬੇਰਹਿਮ ਗਵਾਹ ਅੱਗੇ ਆਉਂਦੇ ਹਨ; ਉਹ ਮੈਨੂੰ ਉਹਨਾਂ ਚੀਜ਼ਾਂ ਬਾਰੇ ਸਵਾਲ ਕਰਦੇ ਹਨ ਜਿਨ੍ਹਾਂ ਬਾਰੇ ਮੈਨੂੰ ਕੁਝ ਨਹੀਂ ਪਤਾ।

12ਉਹ ਮੈਨੂੰ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ ਅਤੇ ਮੈਨੂੰ ਇੱਕ ਦੁੱਖੀ ਵਾਂਗ ਛੱਡ ਦਿੰਦੇ ਹਨ।

13ਫਿਰ ਵੀ ਜਦੋਂ ਉਹ ਬਿਮਾਰ ਸਨ, ਮੈਂ ਤੱਪੜ ਪਹਿਨ ਲਿਆ ਅਤੇ ਵਰਤ ਰੱਖ ਕੇ ਨਿਮਰ ਹੋ ਗਿਆ। ਜਦੋਂ ਮੇਰੀਆਂ ਪ੍ਰਾਰਥਨਾਵਾਂ ਬਿਨ੍ਹਾਂ ਉੱਤਰ ਦੇ ਮੇਰੇ ਕੋਲ ਆ ਗਈਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.