12ਉਹ ਮੈਨੂੰ ਭਲਿਆਈ ਦੇ ਬਦਲੇ ਬੁਰਿਆਈ ਦਿੰਦੇ ਹਨ ਅਤੇ ਮੈਨੂੰ ਇੱਕ ਦੁੱਖੀ ਵਾਂਗ ਛੱਡ ਦਿੰਦੇ ਹਨ।
13ਫਿਰ ਵੀ ਜਦੋਂ ਉਹ ਬਿਮਾਰ ਸਨ, ਮੈਂ ਤੱਪੜ ਪਹਿਨ ਲਿਆ ਅਤੇ ਵਰਤ ਰੱਖ ਕੇ ਨਿਮਰ ਹੋ ਗਿਆ। ਜਦੋਂ ਮੇਰੀਆਂ ਪ੍ਰਾਰਥਨਾਵਾਂ ਬਿਨ੍ਹਾਂ ਉੱਤਰ ਦੇ ਮੇਰੇ ਕੋਲ ਆ ਗਈਆ।
14ਮੈਂ ਆਪਣੇ ਦੋਸਤ ਜਾਂ ਭਰਾ ਲਈ ਸੋਗ ਮਨਾਉਂਦਾ ਰਿਹਾ। ਮੈਂ ਸੋਗ ਵਿੱਚ ਆਪਣਾ ਸਿਰ ਝੁਕਾ ਲਿਆ ਜਿਵੇਂ ਮੈਂ ਆਪਣੀ ਮਾਂ ਲਈ ਰੋ ਰਿਹਾ ਹੋਵਾਂ।
15ਪਰ ਜਦੋਂ ਮੈਂ ਠੋਕਰ ਖਾਧੀ, ਤਾਂ ਉਹ ਖੁਸ਼ੀ ਵਿੱਚ ਇਕੱਠੇ ਹੋ ਗਏ। ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇਕੱਠੇ ਹੋ ਗਏ। ਉਹਨਾਂ ਨੇ ਬਿਨਾਂ ਰੁਕੇ ਮੇਰੀ ਨਿੰਦਾ ਕੀਤੀ।
16ਦੁਸ਼ਟਾਂ ਵਾਂਗ ਉਹਨਾਂ ਨੇ ਬਦਨੀਤੀ ਨਾਲ ਮਖੌਲ ਉਡਾਇਆ; ਉਹਨਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।