ਜ਼ਬੂਰਾਂ 36

ਆਪਣੇ ਬਿਸਤਰੇ ਉੱਤੇ ਵੀ ਉਹ ਬੁਰਾਈ ਦੀ ਸਾਜ਼ਿਸ਼ ਰਚਦੇ ਹਨ; ਉਹ ਆਪਣੇ ਆਪ ਨੂੰ ਇੱਕ ਪਾਪੀ ਰਾਹ ਲਈ ਸੌਂਪ ਦਿੰਦੇ ਹਨ ਅਤੇ ਜੋ ਗਲਤ ਹੈ ਉਸਨੂੰ ਰੱਦ ਨਹੀਂ ਕਰਦੇ।

Psalm 36:4 (UKJV) He devises mischief upon his bed; he sets himself in a way that is not good; he detests not evil.

2ਆਪਣੀਆਂ ਨਜ਼ਰਾਂ ਵਿੱਚ ਉਹ ਆਪਣੇ ਆਪ ਦੀ ਚਾਪਲੂਸੀ ਕਰਦੇ ਹਨ, ਜਿਸ ਕਾਰਨ ਉਹ ਨਾ ਤੇ ਆਪਣਾ ਪਾਪ ਵੇਖ ਪਾਂਉਦੇ ਹਨ ਅਤੇ ਨਾ ਹੀ ਉਸ ਨਾਲ ਨਫ਼ਰਤ ਕਰ ਪਾਂਉਦੇ ਹਨ।

3ਉਹਨਾਂ ਦੇ ਮੂੰਹ ਦੇ ਸ਼ਬਦ ਬੁਰਾਈ ਅਤੇ ਧੋਖੇਬਾਜ਼ੀ ਦੇ ਹਨ; ਉਹ ਸਮਝਦਾਰੀ ਨਾਲ ਕੰਮ ਕਰਨ ਜਾਂ ਚੰਗੇ ਕੰਮ ਕਰਨ ਵਿੱਚ ਅਸਫ਼ਲ ਰਹਿੰਦੇ ਹਨ।

4ਆਪਣੇ ਬਿਸਤਰੇ ਉੱਤੇ ਵੀ ਉਹ ਬੁਰਾਈ ਦੀ ਸਾਜ਼ਿਸ਼ ਰਚਦੇ ਹਨ; ਉਹ ਆਪਣੇ ਆਪ ਨੂੰ ਇੱਕ ਪਾਪੀ ਰਾਹ ਲਈ ਸੌਂਪ ਦਿੰਦੇ ਹਨ ਅਤੇ ਜੋ ਗਲਤ ਹੈ ਉਸਨੂੰ ਰੱਦ ਨਹੀਂ ਕਰਦੇ।

5ਹੇ ਯਾਹਵੇਹ, ਤੇਰਾ ਪਿਆਰ ਸਵਰਗ ਤੱਕ ਪਹੁੰਚਦਾ ਹੈ, ਤੇਰੀ ਵਫ਼ਾਦਾਰੀ ਅਕਾਸ਼ ਤੱਕ।

6ਤੇਰੀ ਧਾਰਮਿਕਤਾ ਉੱਚੇ ਪਹਾੜਾਂ ਵਰਗੀ ਹੈ, ਤੇਰਾ ਨਿਆਂ ਡੂੰਘਿਆਈਆਂ ਵਰਗਾ ਹੈ। ਯਾਹਵੇਹ, ਤੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.