ਜ਼ਬੂਰਾਂ 36

ਤੇਰੀ ਧਾਰਮਿਕਤਾ ਉੱਚੇ ਪਹਾੜਾਂ ਵਰਗੀ ਹੈ, ਤੇਰਾ ਨਿਆਂ ਡੂੰਘਿਆਈਆਂ ਵਰਗਾ ਹੈ। ਯਾਹਵੇਹ, ਤੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰਦਾ ਹੈ।

Psalm 36:6 (UKJV) Your righteousness is like the great mountains; your judgments are a great deep: O LORD, you preserve man and beast.

4ਆਪਣੇ ਬਿਸਤਰੇ ਉੱਤੇ ਵੀ ਉਹ ਬੁਰਾਈ ਦੀ ਸਾਜ਼ਿਸ਼ ਰਚਦੇ ਹਨ; ਉਹ ਆਪਣੇ ਆਪ ਨੂੰ ਇੱਕ ਪਾਪੀ ਰਾਹ ਲਈ ਸੌਂਪ ਦਿੰਦੇ ਹਨ ਅਤੇ ਜੋ ਗਲਤ ਹੈ ਉਸਨੂੰ ਰੱਦ ਨਹੀਂ ਕਰਦੇ।

5ਹੇ ਯਾਹਵੇਹ, ਤੇਰਾ ਪਿਆਰ ਸਵਰਗ ਤੱਕ ਪਹੁੰਚਦਾ ਹੈ, ਤੇਰੀ ਵਫ਼ਾਦਾਰੀ ਅਕਾਸ਼ ਤੱਕ।

6ਤੇਰੀ ਧਾਰਮਿਕਤਾ ਉੱਚੇ ਪਹਾੜਾਂ ਵਰਗੀ ਹੈ, ਤੇਰਾ ਨਿਆਂ ਡੂੰਘਿਆਈਆਂ ਵਰਗਾ ਹੈ। ਯਾਹਵੇਹ, ਤੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰਦਾ ਹੈ।

7ਹੇ ਪਰਮੇਸ਼ਵਰ, ਤੇਰਾ ਅਟੱਲ ਪਿਆਰ ਕਿੰਨਾ ਅਨਮੋਲ ਹੈ! ਲੋਕ ਤੇਰੇ ਖੰਭਾਂ ਦੇ ਪਰਛਾਵੇਂ ਵਿੱਚ ਪਨਾਹ ਲੈਂਦੇ ਹਨ।

8ਉਹ ਤੇਰੇ ਘਰ ਦੀ ਬਹੁਤਾਤ ਉੱਤੇ ਦਾਵਤ ਕਰਦੇ ਹਨ; ਤੂੰ ਉਹਨਾਂ ਨੂੰ ਆਪਣੇ ਅਨੰਦ ਦੀ ਨਦੀ ਵਿੱਚੋਂ ਪਿਲਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.