ਜ਼ਬੂਰਾਂ 36

ਹੇ ਪਰਮੇਸ਼ਵਰ, ਤੇਰਾ ਅਟੱਲ ਪਿਆਰ ਕਿੰਨਾ ਅਨਮੋਲ ਹੈ! ਲੋਕ ਤੇਰੇ ਖੰਭਾਂ ਦੇ ਪਰਛਾਵੇਂ ਵਿੱਚ ਪਨਾਹ ਲੈਂਦੇ ਹਨ।

Psalm 36:7 (UKJV) How excellent is your loving kindness, O God! therefore the children of men put their trust under the shadow of your wings.

5ਹੇ ਯਾਹਵੇਹ, ਤੇਰਾ ਪਿਆਰ ਸਵਰਗ ਤੱਕ ਪਹੁੰਚਦਾ ਹੈ, ਤੇਰੀ ਵਫ਼ਾਦਾਰੀ ਅਕਾਸ਼ ਤੱਕ।

6ਤੇਰੀ ਧਾਰਮਿਕਤਾ ਉੱਚੇ ਪਹਾੜਾਂ ਵਰਗੀ ਹੈ, ਤੇਰਾ ਨਿਆਂ ਡੂੰਘਿਆਈਆਂ ਵਰਗਾ ਹੈ। ਯਾਹਵੇਹ, ਤੂੰ ਮਨੁੱਖਾਂ ਅਤੇ ਜਾਨਵਰਾਂ ਦੋਵਾਂ ਦੀ ਰੱਖਿਆ ਕਰਦਾ ਹੈ।

7ਹੇ ਪਰਮੇਸ਼ਵਰ, ਤੇਰਾ ਅਟੱਲ ਪਿਆਰ ਕਿੰਨਾ ਅਨਮੋਲ ਹੈ! ਲੋਕ ਤੇਰੇ ਖੰਭਾਂ ਦੇ ਪਰਛਾਵੇਂ ਵਿੱਚ ਪਨਾਹ ਲੈਂਦੇ ਹਨ।

8ਉਹ ਤੇਰੇ ਘਰ ਦੀ ਬਹੁਤਾਤ ਉੱਤੇ ਦਾਵਤ ਕਰਦੇ ਹਨ; ਤੂੰ ਉਹਨਾਂ ਨੂੰ ਆਪਣੇ ਅਨੰਦ ਦੀ ਨਦੀ ਵਿੱਚੋਂ ਪਿਲਾਉਂਦਾ ਹੈ।

9ਕਿਉਂਕਿ ਤੇਰੇ ਨਾਲ ਜੀਵਨ ਦਾ ਚਸ਼ਮਾ ਹੈ; ਤੇਰੀ ਰੋਸ਼ਨੀ ਵਿੱਚ ਅਸੀਂ ਰੋਸ਼ਨੀ ਦੇਖਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.