10ਥੋੜਾ ਸਮਾਂ ਬਾਕੀ ਹੈ ਫਿਰ ਦੁਸ਼ਟ ਨਾ ਰਹਿਣਗੇ; ਭਾਵੇਂ ਤੁਸੀਂ ਉਹਨਾਂ ਨੂੰ ਲੱਭਦੇ ਹੋ, ਉਹ ਨਹੀਂ ਮਿਲਣਗੇ।
11ਪਰ ਨਿਮਰ ਲੋਕ ਧਰਤੀ ਦੇ ਵਾਰਸ ਹੋਣਗੇ ਅਤੇ ਸ਼ਾਂਤੀ ਤੇ ਖੁਸ਼ਹਾਲੀ ਦਾ ਆਨੰਦ ਮਾਣਨਗੇ।
12ਦੁਸ਼ਟ ਧਰਮੀਆਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਉਹਨਾਂ ਉੱਤੇ ਦੰਦ ਪੀਸਦੇ ਹਨ।
13ਪਰ ਯਾਹਵੇਹ ਦੁਸ਼ਟਾਂ ਉੱਤੇ ਹੱਸਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਨਿਆਂ ਦਾ ਦਿਨ ਆਉਣ ਵਾਲਾ ਹੈ।
14ਦੁਸ਼ਟ ਤਲਵਾਰ ਖਿੱਚਦੇ ਹਨ ਅਤੇ ਧਨੁੱਖ ਨੂੰ ਝੁਕਾਉਂਦੇ ਹਨ ਗਰੀਬਾਂ ਅਤੇ ਲੋੜਵੰਦਾਂ ਨੂੰ ਹੇਠਾਂ ਲਿਆਉਣ ਲਈ, ਉਹਨਾਂ ਨੂੰ ਮਾਰਨ ਲਈ ਜਿਨ੍ਹਾਂ ਦੇ ਰਾਹ ਸਿੱਧੇ ਹਨ।