ਜ਼ਬੂਰਾਂ 37

ਥੋੜਾ ਸਮਾਂ ਬਾਕੀ ਹੈ ਫਿਰ ਦੁਸ਼ਟ ਨਾ ਰਹਿਣਗੇ; ਭਾਵੇਂ ਤੁਸੀਂ ਉਹਨਾਂ ਨੂੰ ਲੱਭਦੇ ਹੋ, ਉਹ ਨਹੀਂ ਮਿਲਣਗੇ।

Psalm 37:10 (UKJV) For yet a little while, and the wicked shall not be: yea, you shall diligently consider his place, and it shall not be.

8ਗੁੱਸੇ ਨੂੰ ਛੱਡੋ ਅਤੇ ਕ੍ਰੋਧ ਤੋਂ ਮੁੜੋ; ਘਬਰਾਓ ਨਾ—ਇਹ ਸਿਰਫ ਬੁਰਾਈ ਵੱਲ ਲੈ ਜਾਂਦਾ ਹੈ।

9ਕਿਉਂਕਿ ਜਿਹੜੇ ਦੁਸ਼ਟ ਹਨ, ਉਹ ਤਬਾਹ ਹੋ ਜਾਣਗੇ, ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ, ਉਹ ਧਰਤੀ ਦੇ ਵਾਰਸ ਹੋਣਗੇ।

10ਥੋੜਾ ਸਮਾਂ ਬਾਕੀ ਹੈ ਫਿਰ ਦੁਸ਼ਟ ਨਾ ਰਹਿਣਗੇ; ਭਾਵੇਂ ਤੁਸੀਂ ਉਹਨਾਂ ਨੂੰ ਲੱਭਦੇ ਹੋ, ਉਹ ਨਹੀਂ ਮਿਲਣਗੇ।

11ਪਰ ਨਿਮਰ ਲੋਕ ਧਰਤੀ ਦੇ ਵਾਰਸ ਹੋਣਗੇ ਅਤੇ ਸ਼ਾਂਤੀ ਤੇ ਖੁਸ਼ਹਾਲੀ ਦਾ ਆਨੰਦ ਮਾਣਨਗੇ।

12ਦੁਸ਼ਟ ਧਰਮੀਆਂ ਦੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਉਹਨਾਂ ਉੱਤੇ ਦੰਦ ਪੀਸਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.