7ਯਾਹਵੇਹ ਦੇ ਅੱਗੇ ਸਥਿਰ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ; ਜਦੋਂ ਲੋਕ ਆਪਣੇ ਰਾਹਾਂ ਵਿੱਚ ਕਾਮਯਾਬ ਹੋ ਜਾਂਦੇ ਹਨ, ਜਦੋਂ ਉਹ ਆਪਣੀਆਂ ਦੁਸ਼ਟ ਯੋਜਨਾਵਾਂ ਨੂੰ ਪੂਰਾ ਕਰਦੇ ਹਨ ਤਾਂ ਨਾ ਘਬਰਾਓ।
8ਗੁੱਸੇ ਨੂੰ ਛੱਡੋ ਅਤੇ ਕ੍ਰੋਧ ਤੋਂ ਮੁੜੋ; ਘਬਰਾਓ ਨਾ—ਇਹ ਸਿਰਫ ਬੁਰਾਈ ਵੱਲ ਲੈ ਜਾਂਦਾ ਹੈ।
9ਕਿਉਂਕਿ ਜਿਹੜੇ ਦੁਸ਼ਟ ਹਨ, ਉਹ ਤਬਾਹ ਹੋ ਜਾਣਗੇ, ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ, ਉਹ ਧਰਤੀ ਦੇ ਵਾਰਸ ਹੋਣਗੇ।
10ਥੋੜਾ ਸਮਾਂ ਬਾਕੀ ਹੈ ਫਿਰ ਦੁਸ਼ਟ ਨਾ ਰਹਿਣਗੇ; ਭਾਵੇਂ ਤੁਸੀਂ ਉਹਨਾਂ ਨੂੰ ਲੱਭਦੇ ਹੋ, ਉਹ ਨਹੀਂ ਮਿਲਣਗੇ।
11ਪਰ ਨਿਮਰ ਲੋਕ ਧਰਤੀ ਦੇ ਵਾਰਸ ਹੋਣਗੇ ਅਤੇ ਸ਼ਾਂਤੀ ਤੇ ਖੁਸ਼ਹਾਲੀ ਦਾ ਆਨੰਦ ਮਾਣਨਗੇ।