ਜ਼ਬੂਰਾਂ 37

ਯਾਹਵੇਹ ਦੇ ਅੱਗੇ ਸਥਿਰ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ; ਜਦੋਂ ਲੋਕ ਆਪਣੇ ਰਾਹਾਂ ਵਿੱਚ ਕਾਮਯਾਬ ਹੋ ਜਾਂਦੇ ਹਨ, ਜਦੋਂ ਉਹ ਆਪਣੀਆਂ ਦੁਸ਼ਟ ਯੋਜਨਾਵਾਂ ਨੂੰ ਪੂਰਾ ਕਰਦੇ ਹਨ ਤਾਂ ਨਾ ਘਬਰਾਓ।

Psalm 37:7 (UKJV) Rest in the LORD, and wait patiently for him: fret not yourself because of him who prospers in his way, because of the man who brings wicked devices to pass.

5ਆਪਣੇ ਰਸਤੇ ਯਾਹਵੇਹ ਨੂੰ ਸੌਂਪ ਦਿਓ; ਉਸ ਉੱਤੇ ਭਰੋਸਾ ਰੱਖੋ ਅਤੇ ਉਹ ਪੂਰਿਆ ਕਰੇਗਾ:

6ਉਹ ਤੇਰੇ ਧਰਮ ਨੂੰ ਸਵੇਰ ਵਾਂਗੂੰ ਚਮਕਾਏਗਾ, ਤੁਹਾਡੇ ਨਿਆਂ ਨੂੰ ਦੁਪਹਿਰ ਦੇ ਸੂਰਜ ਵਾਂਗੂੰ ਚਮਕਾਏਗਾ।

7ਯਾਹਵੇਹ ਦੇ ਅੱਗੇ ਸਥਿਰ ਰਹੋ ਅਤੇ ਧੀਰਜ ਨਾਲ ਉਸ ਦੀ ਉਡੀਕ ਕਰੋ; ਜਦੋਂ ਲੋਕ ਆਪਣੇ ਰਾਹਾਂ ਵਿੱਚ ਕਾਮਯਾਬ ਹੋ ਜਾਂਦੇ ਹਨ, ਜਦੋਂ ਉਹ ਆਪਣੀਆਂ ਦੁਸ਼ਟ ਯੋਜਨਾਵਾਂ ਨੂੰ ਪੂਰਾ ਕਰਦੇ ਹਨ ਤਾਂ ਨਾ ਘਬਰਾਓ।

8ਗੁੱਸੇ ਨੂੰ ਛੱਡੋ ਅਤੇ ਕ੍ਰੋਧ ਤੋਂ ਮੁੜੋ; ਘਬਰਾਓ ਨਾ—ਇਹ ਸਿਰਫ ਬੁਰਾਈ ਵੱਲ ਲੈ ਜਾਂਦਾ ਹੈ।

9ਕਿਉਂਕਿ ਜਿਹੜੇ ਦੁਸ਼ਟ ਹਨ, ਉਹ ਤਬਾਹ ਹੋ ਜਾਣਗੇ, ਪਰ ਜਿਹੜੇ ਲੋਕ ਯਾਹਵੇਹ ਵਿੱਚ ਆਸ ਰੱਖਦੇ ਹਨ, ਉਹ ਧਰਤੀ ਦੇ ਵਾਰਸ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.