ਜ਼ਬੂਰਾਂ 37

ਕਿਉਂਕਿ ਯਾਹਵੇਹ ਧਰਮੀ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਨੂੰ ਨਹੀਂ ਤਿਆਗਦਾ। ਗਲਤ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ; ਦੁਸ਼ਟਾਂ ਦੀ ਅੰਸ ਨਾਸ ਹੋ ਜਾਵੇਗੀ।

Psalm 37:28 (UKJV) For the LORD loves judgment, and forsakes not his saints; they are preserved for ever: but the seed of the wicked shall be cut off.

26ਉਹ ਸਾਰਾ ਦਿਨ ਦਯਾ ਕਰਦਾ ਅਤੇ ਖੁੱਲ੍ਹ ਕੇ ਦਾਨ ਦਿੰਦਾ ਹੈ; ਉਸ ਦੀ ਅੰਸ ਮੁਬਾਰਕ ਹੋਵੇਗੀ।

27ਬੁਰਾਈ ਤੋਂ ਮੁੜੋ ਅਤੇ ਭਲਿਆਈ ਕਰੋ; ਤਾਂ ਤੁਸੀਂ ਸਦਾ ਲਈ ਧਰਤੀ ਵਿੱਚ ਵੱਸੋਂਗੇ।

28ਕਿਉਂਕਿ ਯਾਹਵੇਹ ਧਰਮੀ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਨੂੰ ਨਹੀਂ ਤਿਆਗਦਾ। ਗਲਤ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ; ਦੁਸ਼ਟਾਂ ਦੀ ਅੰਸ ਨਾਸ ਹੋ ਜਾਵੇਗੀ।

29ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਲਈ ਉਸ ਉੱਤੇ ਵੱਸਣਗੇ।

30ਧਰਮੀ ਆਪਣੇ ਮੂੰਹ ਨਾਲ ਬੁੱਧ ਦੀ ਗੱਲ ਕਰਦੇ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਮੀ ਗੱਲਾਂ ਬੋਲਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.