ਜ਼ਬੂਰਾਂ 37

ਬੁਰਾਈ ਤੋਂ ਮੁੜੋ ਅਤੇ ਭਲਿਆਈ ਕਰੋ; ਤਾਂ ਤੁਸੀਂ ਸਦਾ ਲਈ ਧਰਤੀ ਵਿੱਚ ਵੱਸੋਂਗੇ।

Psalm 37:27 (UKJV) Depart from evil, and do good; and dwell for evermore.

25ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਹੁਣ ਤੱਕ ਕਦੇ ਧਰਮੀਆਂ ਨੂੰ ਤਿਆਗਿਆ ਹੋਇਆ ਜਾਂ ਉਸਦੇ ਬੱਚਿਆਂ ਨੂੰ ਰੋਟੀ ਮੰਗਦੇ ਨਹੀਂ ਵੇਖਿਆ।

26ਉਹ ਸਾਰਾ ਦਿਨ ਦਯਾ ਕਰਦਾ ਅਤੇ ਖੁੱਲ੍ਹ ਕੇ ਦਾਨ ਦਿੰਦਾ ਹੈ; ਉਸ ਦੀ ਅੰਸ ਮੁਬਾਰਕ ਹੋਵੇਗੀ।

27ਬੁਰਾਈ ਤੋਂ ਮੁੜੋ ਅਤੇ ਭਲਿਆਈ ਕਰੋ; ਤਾਂ ਤੁਸੀਂ ਸਦਾ ਲਈ ਧਰਤੀ ਵਿੱਚ ਵੱਸੋਂਗੇ।

28ਕਿਉਂਕਿ ਯਾਹਵੇਹ ਧਰਮੀ ਨੂੰ ਪਿਆਰ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਨੂੰ ਨਹੀਂ ਤਿਆਗਦਾ। ਗਲਤ ਕੰਮ ਕਰਨ ਵਾਲੇ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ; ਦੁਸ਼ਟਾਂ ਦੀ ਅੰਸ ਨਾਸ ਹੋ ਜਾਵੇਗੀ।

29ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਲਈ ਉਸ ਉੱਤੇ ਵੱਸਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.