32ਦੁਸ਼ਟ, ਧਰਮੀ ਨੂੰ ਮਾਰਨ ਦੇ ਇਰਾਦੇ ਨਾਲ ਉਸਦੀ ਉਡੀਕ ਵਿੱਚ ਪਏ ਰਹਿੰਦੇ ਹਨ,
33ਪਰ ਯਾਹਵੇਹ ਉਹਨਾਂ ਨੂੰ ਦੁਸ਼ਟਾਂ ਦੇ ਵੱਸ ਵਿੱਚ ਨਹੀਂ ਛੱਡੇਗਾ ਅਤੇ ਨਾ ਹੀ ਮੁਕੱਦਮੇ ਵਿੱਚ ਲਿਆਉਣ ਵੇਲੇ ਉਹਨਾਂ ਨੂੰ ਦੋਸ਼ੀ ਠਹਿਰਾਵੇਗਾ।
34ਯਾਹਵੇਹ ਵਿੱਚ ਆਸ ਰੱਖੋ ਅਤੇ ਉਸ ਦੇ ਰਾਹ ਦੀ ਪਾਲਣਾ ਕਰ। ਉਹ ਤੁਹਾਨੂੰ ਧਰਤੀ ਦੇ ਵਾਰਸ ਬਣਨ ਲਈ ਉੱਚਾ ਕਰੇਗਾ; ਜਦੋਂ ਦੁਸ਼ਟਾਂ ਦਾ ਨਾਸ ਹੋ ਜਾਵੇਗਾ, ਤੁਸੀਂ ਇਸਨੂੰ ਵੇਖੋਂਗੇ।
35ਮੈਂ ਇੱਕ ਦੁਸ਼ਟ ਅਤੇ ਬੇਰਹਿਮ ਆਦਮੀ ਨੂੰ ਹਰੇ ਭਰੇ ਬੂਟੇ ਵਾਂਗੂੰ ਫੈਲਦਿਆਂ ਵੇਖਿਆ,
36ਪਰ ਉਹ ਜਲਦੀ ਹੀ ਮਰ ਗਿਆ ਅਤੇ ਉਹ ਨਹੀਂ ਰਿਹਾ। ਭਾਵੇਂ ਮੈਂ ਉਹ ਨੂੰ ਲੱਭਿਆ ਪਰ ਉਹ ਨਾ ਮਿਲਿਆ।