ਜ਼ਬੂਰਾਂ 37

ਪਰ ਸਾਰੇ ਪਾਪੀ ਤਬਾਹ ਹੋ ਜਾਣਗੇ; ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ।

Psalm 37:38 (UKJV) But the transgressors shall be destroyed together: the end of the wicked shall be cut off.

36ਪਰ ਉਹ ਜਲਦੀ ਹੀ ਮਰ ਗਿਆ ਅਤੇ ਉਹ ਨਹੀਂ ਰਿਹਾ। ਭਾਵੇਂ ਮੈਂ ਉਹ ਨੂੰ ਲੱਭਿਆ ਪਰ ਉਹ ਨਾ ਮਿਲਿਆ।

37ਨਿਰਦੋਸ਼ ਮਨੁੱਖ ਵੱਲ ਵੇਖ, ਅਤੇ ਸਿੱਧੇ ਮਨੁੱਖ ਵੱਲ ਤੱਕ; ਭਵਿੱਖ ਉਹਨਾਂ ਦੀ ਉਡੀਕ ਕਰ ਰਿਹਾ ਹੈ ਜੋ ਸ਼ਾਂਤੀ ਚਾਹੁੰਦੇ ਹਨ।

38ਪਰ ਸਾਰੇ ਪਾਪੀ ਤਬਾਹ ਹੋ ਜਾਣਗੇ; ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੋਵੇਗਾ।

39ਧਰਮੀ ਦੀ ਮੁਕਤੀ ਤਾਂ ਯਾਹਵੇਹ ਤੋਂ ਆਉਂਦੀ ਹੈ; ਉਹ ਮੁਸੀਬਤ ਦੇ ਸਮੇਂ ਉਹਨਾਂ ਦਾ ਗੜ੍ਹ ਹੈ।

40ਯਾਹਵੇਹ ਉਹਨਾਂ ਦੀ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਛੁਡਾਉਂਦਾ ਹੈ; ਉਹ ਉਹਨਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ, ਕਿਉਂਕਿ ਉਹ ਉਸ ਵਿੱਚ ਪਨਾਹ ਲੈਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.