ਜ਼ਬੂਰਾਂ 38

ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਆਪਣਾ ਜਾਲ ਵਿਛਾ ਲੈਂਦੇ ਹਨ, ਜੋ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਹਨ; ਸਾਰਾ ਦਿਨ ਉਹ ਝੂਠ ਬੋਲਦੇ ਹਨ।

Psalm 38:12 (UKJV) They also that seek after my life lay snares for me: and they that seek my hurt speak mischievous things, and imagine deceits all the day long.

10ਮੇਰਾ ਦਿਲ ਧੜਕਦਾ ਹੈ, ਮੇਰੀ ਤਾਕਤ ਮੈਨੂੰ ਅਸਫ਼ਲ ਕਰਦੀ ਹੈ; ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।

11ਮੇਰੀ ਬਿਬਤਾ ਦੇ ਕਾਰਨ ਮੇਰੇ ਦੋਸਤ ਅਤੇ ਸਾਥੀ ਮੇਰੇ ਤੋਂ ਦੂਰ ਰਹਿੰਦੇ ਹਨ; ਮੇਰੇ ਗੁਆਂਢੀ ਵੀ ਦੂਰ ਰਹਿੰਦੇ ਹਨ।

12ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਆਪਣਾ ਜਾਲ ਵਿਛਾ ਲੈਂਦੇ ਹਨ, ਜੋ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਹਨ; ਸਾਰਾ ਦਿਨ ਉਹ ਝੂਠ ਬੋਲਦੇ ਹਨ।

13ਮੈਂ ਬੋਲਿਆਂ ਵਰਗਾ ਹਾਂ, ਜੋ ਸੁਣ ਨਹੀਂ ਸਕਦਾ, ਗੂੰਗੇ ਵਰਗਾ, ਜੋ ਬੋਲ ਨਹੀਂ ਸਕਦਾ।

14ਮੈਂ ਉਸ ਵਰਗਾ ਹੋ ਗਿਆ ਹਾਂ ਜੋ ਨਹੀਂ ਸੁਣਦਾ, ਜੋ ਮੂੰਹ ਨਾਲ ਕੋਈ ਜਵਾਬ ਨਹੀਂ ਦੇ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.