ਜ਼ਬੂਰਾਂ 38

ਮੇਰੀ ਬਿਬਤਾ ਦੇ ਕਾਰਨ ਮੇਰੇ ਦੋਸਤ ਅਤੇ ਸਾਥੀ ਮੇਰੇ ਤੋਂ ਦੂਰ ਰਹਿੰਦੇ ਹਨ; ਮੇਰੇ ਗੁਆਂਢੀ ਵੀ ਦੂਰ ਰਹਿੰਦੇ ਹਨ।

Psalm 38:11 (UKJV) My lovers and my friends stand aloof from my sore; and my kinsmen stand far off.

9ਹੇ ਯਾਹਵੇਹ, ਮੇਰੀਆਂ ਸਾਰੀਆਂ ਇੱਛਾਵਾਂ ਤੇਰੇ ਅੱਗੇ ਖੁਲ੍ਹੀਆਂ ਪਈਆਂ ਹਨ; ਮੇਰਾ ਕਰਾਹਣਾ ਤੇਰੇ ਕੋਲੋਂ ਲੁਕਿਆ ਨਹੀਂ ਹੈ।

10ਮੇਰਾ ਦਿਲ ਧੜਕਦਾ ਹੈ, ਮੇਰੀ ਤਾਕਤ ਮੈਨੂੰ ਅਸਫ਼ਲ ਕਰਦੀ ਹੈ; ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।

11ਮੇਰੀ ਬਿਬਤਾ ਦੇ ਕਾਰਨ ਮੇਰੇ ਦੋਸਤ ਅਤੇ ਸਾਥੀ ਮੇਰੇ ਤੋਂ ਦੂਰ ਰਹਿੰਦੇ ਹਨ; ਮੇਰੇ ਗੁਆਂਢੀ ਵੀ ਦੂਰ ਰਹਿੰਦੇ ਹਨ।

12ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਆਪਣਾ ਜਾਲ ਵਿਛਾ ਲੈਂਦੇ ਹਨ, ਜੋ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਹਨ; ਸਾਰਾ ਦਿਨ ਉਹ ਝੂਠ ਬੋਲਦੇ ਹਨ।

13ਮੈਂ ਬੋਲਿਆਂ ਵਰਗਾ ਹਾਂ, ਜੋ ਸੁਣ ਨਹੀਂ ਸਕਦਾ, ਗੂੰਗੇ ਵਰਗਾ, ਜੋ ਬੋਲ ਨਹੀਂ ਸਕਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.