11ਮੇਰੀ ਬਿਬਤਾ ਦੇ ਕਾਰਨ ਮੇਰੇ ਦੋਸਤ ਅਤੇ ਸਾਥੀ ਮੇਰੇ ਤੋਂ ਦੂਰ ਰਹਿੰਦੇ ਹਨ; ਮੇਰੇ ਗੁਆਂਢੀ ਵੀ ਦੂਰ ਰਹਿੰਦੇ ਹਨ।
12ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ, ਉਹ ਆਪਣਾ ਜਾਲ ਵਿਛਾ ਲੈਂਦੇ ਹਨ, ਜੋ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ ਉਹ ਮੇਰੀ ਬਰਬਾਦੀ ਦੀਆਂ ਗੱਲਾਂ ਕਰਦੇ ਹਨ; ਸਾਰਾ ਦਿਨ ਉਹ ਝੂਠ ਬੋਲਦੇ ਹਨ।
13ਮੈਂ ਬੋਲਿਆਂ ਵਰਗਾ ਹਾਂ, ਜੋ ਸੁਣ ਨਹੀਂ ਸਕਦਾ, ਗੂੰਗੇ ਵਰਗਾ, ਜੋ ਬੋਲ ਨਹੀਂ ਸਕਦਾ।
14ਮੈਂ ਉਸ ਵਰਗਾ ਹੋ ਗਿਆ ਹਾਂ ਜੋ ਨਹੀਂ ਸੁਣਦਾ, ਜੋ ਮੂੰਹ ਨਾਲ ਕੋਈ ਜਵਾਬ ਨਹੀਂ ਦੇ ਸਕਦਾ।
15ਯਾਹਵੇਹ, ਮੈਂ ਤੁਹਾਡਾ ਇੰਤਜ਼ਾਰ ਕਰਦਾ ਹਾਂ; ਹੇ ਯਾਹਵੇਹ ਮੇਰੇ ਪਰਮੇਸ਼ਵਰ, ਤੂੰ ਉੱਤਰ ਦੇਵੇਂਗਾ।