6ਮੈਂ ਝੁਕਦਾ ਹਾਂ ਅਤੇ ਲੰਮਾ ਪੈ ਕੇ ਵਿਰਲਾਪ ਕਰਦਾ ਹਾਂ; ਸਾਰਾ ਦਿਨ ਮੈਂ ਸੋਗ ਕਰਦਾ ਰਹਿੰਦਾ ਹਾਂ।
7ਮੇਰੀ ਪਿੱਠ ਦਰਦ ਨਾਲ ਭਰ ਗਈ ਹੈ; ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ ਹੈ।
8ਮੈਂ ਕਮਜ਼ੋਰ ਅਤੇ ਪੂਰੀ ਤਰ੍ਹਾਂ ਕੁਚਲਿਆ ਹੋਇਆ ਹਾਂ; ਮੈਂ ਦਿਲ ਦੇ ਦੁੱਖ ਦੇ ਕਾਰਨ ਹੂੰਗਦਾ ਹਾਂ।
9ਹੇ ਯਾਹਵੇਹ, ਮੇਰੀਆਂ ਸਾਰੀਆਂ ਇੱਛਾਵਾਂ ਤੇਰੇ ਅੱਗੇ ਖੁਲ੍ਹੀਆਂ ਪਈਆਂ ਹਨ; ਮੇਰਾ ਕਰਾਹਣਾ ਤੇਰੇ ਕੋਲੋਂ ਲੁਕਿਆ ਨਹੀਂ ਹੈ।
10ਮੇਰਾ ਦਿਲ ਧੜਕਦਾ ਹੈ, ਮੇਰੀ ਤਾਕਤ ਮੈਨੂੰ ਅਸਫ਼ਲ ਕਰਦੀ ਹੈ; ਮੇਰੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਹੈ।