4ਮੇਰਾ ਅਪਰਾਧ ਨੇ ਮੈਨੂੰ ਦੱਬ ਦਿੱਤਾ ਹੈ ਇੱਕ ਬੋਝ ਵਾਂਗ ਜੋ ਚੁੱਕਣ ਲਈ ਬਹੁਤ ਭਾਰਾ ਹੈ।
5ਮੇਰੀ ਪਾਪੀ ਮੂਰਖਤਾ ਦੇ ਕਾਰਨ ਮੇਰੇ ਜ਼ਖਮ ਸੜ ਗਏ ਹਨ ਅਤੇ ਘਿਣਾਉਣੇ ਹਨ।
6ਮੈਂ ਝੁਕਦਾ ਹਾਂ ਅਤੇ ਲੰਮਾ ਪੈ ਕੇ ਵਿਰਲਾਪ ਕਰਦਾ ਹਾਂ; ਸਾਰਾ ਦਿਨ ਮੈਂ ਸੋਗ ਕਰਦਾ ਰਹਿੰਦਾ ਹਾਂ।
7ਮੇਰੀ ਪਿੱਠ ਦਰਦ ਨਾਲ ਭਰ ਗਈ ਹੈ; ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ ਹੈ।
8ਮੈਂ ਕਮਜ਼ੋਰ ਅਤੇ ਪੂਰੀ ਤਰ੍ਹਾਂ ਕੁਚਲਿਆ ਹੋਇਆ ਹਾਂ; ਮੈਂ ਦਿਲ ਦੇ ਦੁੱਖ ਦੇ ਕਾਰਨ ਹੂੰਗਦਾ ਹਾਂ।