ਜ਼ਬੂਰਾਂ 38

ਮੇਰਾ ਅਪਰਾਧ ਨੇ ਮੈਨੂੰ ਦੱਬ ਦਿੱਤਾ ਹੈ ਇੱਕ ਬੋਝ ਵਾਂਗ ਜੋ ਚੁੱਕਣ ਲਈ ਬਹੁਤ ਭਾਰਾ ਹੈ।

Psalm 38:4 (UKJV) For mine iniquities are gone over mine head: as an heavy burden they are too heavy for me.

2ਤੇਰੇ ਤੀਰਾਂ ਨੇ ਮੈਨੂੰ ਵਿੰਨ੍ਹਿਆ ਹੈ, ਅਤੇ ਤੇਰੇ ਹੱਥ ਨੇ ਮੈਨੂੰ ਦੱਬਾ ਕੇ ਰੱਖਿਆ ਹੈ।

3ਤੇਰੇ ਕ੍ਰੋਧ ਦੇ ਕਾਰਨ ਮੇਰੇ ਸਰੀਰ ਵਿੱਚ ਕੋਈ ਤੰਦਰੁਸਤੀ ਨਹੀਂ ਹੈ; ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ।

4ਮੇਰਾ ਅਪਰਾਧ ਨੇ ਮੈਨੂੰ ਦੱਬ ਦਿੱਤਾ ਹੈ ਇੱਕ ਬੋਝ ਵਾਂਗ ਜੋ ਚੁੱਕਣ ਲਈ ਬਹੁਤ ਭਾਰਾ ਹੈ।

5ਮੇਰੀ ਪਾਪੀ ਮੂਰਖਤਾ ਦੇ ਕਾਰਨ ਮੇਰੇ ਜ਼ਖਮ ਸੜ ਗਏ ਹਨ ਅਤੇ ਘਿਣਾਉਣੇ ਹਨ।

6ਮੈਂ ਝੁਕਦਾ ਹਾਂ ਅਤੇ ਲੰਮਾ ਪੈ ਕੇ ਵਿਰਲਾਪ ਕਰਦਾ ਹਾਂ; ਸਾਰਾ ਦਿਨ ਮੈਂ ਸੋਗ ਕਰਦਾ ਰਹਿੰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.