1ਯਾਹਵੇਹ, ਆਪਣੇ ਗੁੱਸੇ ਵਿੱਚ ਮੈਨੂੰ ਨਾ ਝਿੜਕੀਂ ਅਤੇ ਨਾ ਹੀ ਆਪਣੇ ਕ੍ਰੋਧ ਵਿੱਚ ਮੈਨੂੰ ਤਾੜ ਕਰ।
2ਤੇਰੇ ਤੀਰਾਂ ਨੇ ਮੈਨੂੰ ਵਿੰਨ੍ਹਿਆ ਹੈ, ਅਤੇ ਤੇਰੇ ਹੱਥ ਨੇ ਮੈਨੂੰ ਦੱਬਾ ਕੇ ਰੱਖਿਆ ਹੈ।
3ਤੇਰੇ ਕ੍ਰੋਧ ਦੇ ਕਾਰਨ ਮੇਰੇ ਸਰੀਰ ਵਿੱਚ ਕੋਈ ਤੰਦਰੁਸਤੀ ਨਹੀਂ ਹੈ; ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ ਵਿੱਚ ਸੁੱਖ ਹੈ।
4ਮੇਰਾ ਅਪਰਾਧ ਨੇ ਮੈਨੂੰ ਦੱਬ ਦਿੱਤਾ ਹੈ ਇੱਕ ਬੋਝ ਵਾਂਗ ਜੋ ਚੁੱਕਣ ਲਈ ਬਹੁਤ ਭਾਰਾ ਹੈ।