ਜ਼ਬੂਰਾਂ 39

ਮੇਰਾ ਦਿਲ ਮੇਰੇ ਅੰਦਰ ਗਰਮ ਹੋ ਗਿਆ, ਜਦੋਂ ਮੈਂ ਸਿਮਰਨ ਕਰਦਾ ਸੀ, ਅੱਗ ਬਲਦੀ ਸੀ, ਤਦ ਮੈਂ ਆਪਣੀ ਜੀਭ ਨਾਲ ਬੋਲਿਆ:

Psalm 39:3 (UKJV) My heart was hot within me, while I was musing the fire burned: then spoke I with my tongue,

1ਮੈਂ ਕਿਹਾ, “ਮੈਂ ਆਪਣੇ ਰਾਹਾਂ ਦੀ ਰਾਖੀ ਕਰਾਂਗਾ ਅਤੇ ਆਪਣੀ ਜੀਭ ਨੂੰ ਪਾਪ ਤੋਂ ਬਚਾਵਾਂਗਾ; ਜਦੋਂ ਤੱਕ ਦੁਸ਼ਟ ਮੇਰੇ ਅੱਗੇ ਹਨ ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਗਾ।”

2ਇਸ ਲਈ ਮੈਂ ਬਿਲਕੁਲ ਚੁੱਪ ਰਿਹਾ, ਕੁਝ ਵੀ ਚੰਗਾ ਨਹੀਂ ਕਿਹਾ। ਪਰ ਮੇਰਾ ਦੁੱਖ ਵੱਧ ਗਿਆ।

3ਮੇਰਾ ਦਿਲ ਮੇਰੇ ਅੰਦਰ ਗਰਮ ਹੋ ਗਿਆ, ਜਦੋਂ ਮੈਂ ਸਿਮਰਨ ਕਰਦਾ ਸੀ, ਅੱਗ ਬਲਦੀ ਸੀ, ਤਦ ਮੈਂ ਆਪਣੀ ਜੀਭ ਨਾਲ ਬੋਲਿਆ:

4“ਯਾਹਵੇਹ, ਮੈਨੂੰ, ਮੇਰੀ ਜ਼ਿੰਦਗੀ ਦਾ ਅੰਤ ਅਤੇ ਮੇਰੇ ਦਿਨਾਂ ਦੀ ਗਿਣਤੀ ਦਿਖਾ; ਮੈਨੂੰ ਦੱਸ ਕਿ ਮੇਰੀ ਜ਼ਿੰਦਗੀ ਕਿੰਨੀ ਅਸਥਿਰ ਹੈ।

5ਤੂੰ ਮੇਰੇ ਦਿਨਾਂ ਨੂੰ ਸਿਰਫ ਹੱਥਾਂ ਦੀ ਚੌੜਾਈ ਬਣਾ ਦਿੱਤਾ ਹੈ; ਮੇਰੇ ਸਾਲਾਂ ਦੀ ਮਿਆਦ ਤੁਹਾਡੇ ਅੱਗੇ ਕੁਝ ਵੀ ਨਹੀਂ ਹੈ। ਹਰ ਕੋਈ ਇੱਕ ਸਾਹ ਹੈ, ਉਹ ਵੀ ਜੋ ਸੁਰੱਖਿਅਤ ਜਾਪਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.