ਜ਼ਬੂਰਾਂ 39

“ਯਾਹਵੇਹ, ਮੈਨੂੰ, ਮੇਰੀ ਜ਼ਿੰਦਗੀ ਦਾ ਅੰਤ ਅਤੇ ਮੇਰੇ ਦਿਨਾਂ ਦੀ ਗਿਣਤੀ ਦਿਖਾ; ਮੈਨੂੰ ਦੱਸ ਕਿ ਮੇਰੀ ਜ਼ਿੰਦਗੀ ਕਿੰਨੀ ਅਸਥਿਰ ਹੈ।

Psalm 39:4 (UKJV) LORD, make me to know mine end, and the measure of my days, what it is: that I may know how frail I am.

2ਇਸ ਲਈ ਮੈਂ ਬਿਲਕੁਲ ਚੁੱਪ ਰਿਹਾ, ਕੁਝ ਵੀ ਚੰਗਾ ਨਹੀਂ ਕਿਹਾ। ਪਰ ਮੇਰਾ ਦੁੱਖ ਵੱਧ ਗਿਆ।

3ਮੇਰਾ ਦਿਲ ਮੇਰੇ ਅੰਦਰ ਗਰਮ ਹੋ ਗਿਆ, ਜਦੋਂ ਮੈਂ ਸਿਮਰਨ ਕਰਦਾ ਸੀ, ਅੱਗ ਬਲਦੀ ਸੀ, ਤਦ ਮੈਂ ਆਪਣੀ ਜੀਭ ਨਾਲ ਬੋਲਿਆ:

4“ਯਾਹਵੇਹ, ਮੈਨੂੰ, ਮੇਰੀ ਜ਼ਿੰਦਗੀ ਦਾ ਅੰਤ ਅਤੇ ਮੇਰੇ ਦਿਨਾਂ ਦੀ ਗਿਣਤੀ ਦਿਖਾ; ਮੈਨੂੰ ਦੱਸ ਕਿ ਮੇਰੀ ਜ਼ਿੰਦਗੀ ਕਿੰਨੀ ਅਸਥਿਰ ਹੈ।

5ਤੂੰ ਮੇਰੇ ਦਿਨਾਂ ਨੂੰ ਸਿਰਫ ਹੱਥਾਂ ਦੀ ਚੌੜਾਈ ਬਣਾ ਦਿੱਤਾ ਹੈ; ਮੇਰੇ ਸਾਲਾਂ ਦੀ ਮਿਆਦ ਤੁਹਾਡੇ ਅੱਗੇ ਕੁਝ ਵੀ ਨਹੀਂ ਹੈ। ਹਰ ਕੋਈ ਇੱਕ ਸਾਹ ਹੈ, ਉਹ ਵੀ ਜੋ ਸੁਰੱਖਿਅਤ ਜਾਪਦੇ ਹਨ।

6“ਯਕੀਨਨ ਹੀ ਹਰ ਮਨੁੱਖ ਸਿਰਫ ਛਾਇਆ ਵਾਂਗੂੰ ਘੁੰਮਦਾ ਫਿਰਦਾ ਹੈ; ਸੱਚ-ਮੁੱਚ ਉਹ ਵਿਅਰਥ ਭੱਜ-ਦੌੜ ਕਰਦੇ ਅਤੇ ਧਨ ਇਕੱਠਾ ਕਰਦੇ ਹਨ ਇਹ ਜਾਣੇ ਬਿਨਾਂ ਕਿ ਇਹ ਅੰਤ ਕਿਸ ਦਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.