4“ਯਾਹਵੇਹ, ਮੈਨੂੰ, ਮੇਰੀ ਜ਼ਿੰਦਗੀ ਦਾ ਅੰਤ ਅਤੇ ਮੇਰੇ ਦਿਨਾਂ ਦੀ ਗਿਣਤੀ ਦਿਖਾ; ਮੈਨੂੰ ਦੱਸ ਕਿ ਮੇਰੀ ਜ਼ਿੰਦਗੀ ਕਿੰਨੀ ਅਸਥਿਰ ਹੈ।
5ਤੂੰ ਮੇਰੇ ਦਿਨਾਂ ਨੂੰ ਸਿਰਫ ਹੱਥਾਂ ਦੀ ਚੌੜਾਈ ਬਣਾ ਦਿੱਤਾ ਹੈ; ਮੇਰੇ ਸਾਲਾਂ ਦੀ ਮਿਆਦ ਤੁਹਾਡੇ ਅੱਗੇ ਕੁਝ ਵੀ ਨਹੀਂ ਹੈ। ਹਰ ਕੋਈ ਇੱਕ ਸਾਹ ਹੈ, ਉਹ ਵੀ ਜੋ ਸੁਰੱਖਿਅਤ ਜਾਪਦੇ ਹਨ।
6“ਯਕੀਨਨ ਹੀ ਹਰ ਮਨੁੱਖ ਸਿਰਫ ਛਾਇਆ ਵਾਂਗੂੰ ਘੁੰਮਦਾ ਫਿਰਦਾ ਹੈ; ਸੱਚ-ਮੁੱਚ ਉਹ ਵਿਅਰਥ ਭੱਜ-ਦੌੜ ਕਰਦੇ ਅਤੇ ਧਨ ਇਕੱਠਾ ਕਰਦੇ ਹਨ ਇਹ ਜਾਣੇ ਬਿਨਾਂ ਕਿ ਇਹ ਅੰਤ ਕਿਸ ਦਾ ਹੋਵੇਗਾ।
7“ਹੇ ਯਾਹਵੇਹ, ਪਰ ਹੁਣ ਮੈਂ ਕੀ ਭਾਲਦਾ ਹਾਂ? ਮੇਰੀ ਆਸ ਤੇਰੇ ਵਿੱਚ ਹੈ।
8ਮੈਨੂੰ ਮੇਰੇ ਸਾਰੇ ਅਪਰਾਧਾਂ ਤੋਂ ਬਚਾ; ਮੈਨੂੰ ਮੂਰਖਾਂ ਦਾ ਮਖੌਲ ਨਾ ਬਣਾ।