6“ਯਕੀਨਨ ਹੀ ਹਰ ਮਨੁੱਖ ਸਿਰਫ ਛਾਇਆ ਵਾਂਗੂੰ ਘੁੰਮਦਾ ਫਿਰਦਾ ਹੈ; ਸੱਚ-ਮੁੱਚ ਉਹ ਵਿਅਰਥ ਭੱਜ-ਦੌੜ ਕਰਦੇ ਅਤੇ ਧਨ ਇਕੱਠਾ ਕਰਦੇ ਹਨ ਇਹ ਜਾਣੇ ਬਿਨਾਂ ਕਿ ਇਹ ਅੰਤ ਕਿਸ ਦਾ ਹੋਵੇਗਾ।
7“ਹੇ ਯਾਹਵੇਹ, ਪਰ ਹੁਣ ਮੈਂ ਕੀ ਭਾਲਦਾ ਹਾਂ? ਮੇਰੀ ਆਸ ਤੇਰੇ ਵਿੱਚ ਹੈ।
8ਮੈਨੂੰ ਮੇਰੇ ਸਾਰੇ ਅਪਰਾਧਾਂ ਤੋਂ ਬਚਾ; ਮੈਨੂੰ ਮੂਰਖਾਂ ਦਾ ਮਖੌਲ ਨਾ ਬਣਾ।
9ਮੈਂ ਚੁੱਪ ਰਿਹਾ; ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ, ਕਿਉਂਕਿ ਤੁਸੀਂ ਹੀ ਹੋ ਜਿਸਨੇ ਇਹ ਕੀਤਾ ਹੈ।
10ਮੇਰੇ ਤੋਂ ਆਪਣੀ ਬਿਪਤਾ ਦੂਰ ਕਰ; ਮੈਂ ਤੇਰੇ ਹੱਥ ਦੀ ਫੂਕ ਨਾਲ ਹਾਰ ਗਿਆ ਹਾਂ।