7“ਹੇ ਯਾਹਵੇਹ, ਪਰ ਹੁਣ ਮੈਂ ਕੀ ਭਾਲਦਾ ਹਾਂ? ਮੇਰੀ ਆਸ ਤੇਰੇ ਵਿੱਚ ਹੈ।
8ਮੈਨੂੰ ਮੇਰੇ ਸਾਰੇ ਅਪਰਾਧਾਂ ਤੋਂ ਬਚਾ; ਮੈਨੂੰ ਮੂਰਖਾਂ ਦਾ ਮਖੌਲ ਨਾ ਬਣਾ।
9ਮੈਂ ਚੁੱਪ ਰਿਹਾ; ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ, ਕਿਉਂਕਿ ਤੁਸੀਂ ਹੀ ਹੋ ਜਿਸਨੇ ਇਹ ਕੀਤਾ ਹੈ।
10ਮੇਰੇ ਤੋਂ ਆਪਣੀ ਬਿਪਤਾ ਦੂਰ ਕਰ; ਮੈਂ ਤੇਰੇ ਹੱਥ ਦੀ ਫੂਕ ਨਾਲ ਹਾਰ ਗਿਆ ਹਾਂ।
11ਜਦੋਂ ਤੂੰ ਕਿਸੇ ਨੂੰ ਉਸ ਦੇ ਪਾਪ ਲਈ ਝਿੜਕਦਾ ਅਤੇ ਅਨੁਸ਼ਾਸਿਤ ਕਰਦਾ ਹੈ, ਤੂੰ ਉਹਨਾਂ ਦੀ ਦੌਲਤ ਨੂੰ ਕੀੜੇ ਵਾਂਗ ਖਾ ਜਾਂਦਾ ਹੈ ਸੱਚ-ਮੁੱਚ ਹਰ ਇੱਕ ਇਨਸਾਨ ਸਾਹ ਹੀ ਹੈ।