1ਮੈਂ ਕਿਹਾ, “ਮੈਂ ਆਪਣੇ ਰਾਹਾਂ ਦੀ ਰਾਖੀ ਕਰਾਂਗਾ ਅਤੇ ਆਪਣੀ ਜੀਭ ਨੂੰ ਪਾਪ ਤੋਂ ਬਚਾਵਾਂਗਾ; ਜਦੋਂ ਤੱਕ ਦੁਸ਼ਟ ਮੇਰੇ ਅੱਗੇ ਹਨ ਮੈਂ ਲਗਾਮ ਆਪਣੇ ਮੂੰਹ ਵਿੱਚ ਰੱਖਾਗਾ।”
2ਇਸ ਲਈ ਮੈਂ ਬਿਲਕੁਲ ਚੁੱਪ ਰਿਹਾ, ਕੁਝ ਵੀ ਚੰਗਾ ਨਹੀਂ ਕਿਹਾ। ਪਰ ਮੇਰਾ ਦੁੱਖ ਵੱਧ ਗਿਆ।
3ਮੇਰਾ ਦਿਲ ਮੇਰੇ ਅੰਦਰ ਗਰਮ ਹੋ ਗਿਆ, ਜਦੋਂ ਮੈਂ ਸਿਮਰਨ ਕਰਦਾ ਸੀ, ਅੱਗ ਬਲਦੀ ਸੀ, ਤਦ ਮੈਂ ਆਪਣੀ ਜੀਭ ਨਾਲ ਬੋਲਿਆ: