ਜ਼ਬੂਰਾਂ 4

ਹੇ ਮੇਰੇ ਧਰਮੀ ਪਰਮੇਸ਼ਵਰ, ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਮੈਨੂੰ ਉੱਤਰ ਦੇ! ਮੁਸੀਬਤ ਵਿੱਚ ਮੇਰੀ ਸਹਾਇਤਾ ਕਰ; ਹੁਣ ਆਪਣੀ ਕਿਰਪਾ ਨਾਲ ਮੇਰੀ ਪ੍ਰਾਰਥਨਾ ਦਾ ਉੱਤਰ ਦੇ।

Psalm 4:1 (UKJV) Hear me when I call, O God of my righteousness: you have enlarged me when I was in distress; have mercy upon me, and hear my prayer.

1ਹੇ ਮੇਰੇ ਧਰਮੀ ਪਰਮੇਸ਼ਵਰ, ਜਦੋਂ ਮੈਂ ਤੈਨੂੰ ਪੁਕਾਰਾਂ ਤਾਂ ਮੈਨੂੰ ਉੱਤਰ ਦੇ! ਮੁਸੀਬਤ ਵਿੱਚ ਮੇਰੀ ਸਹਾਇਤਾ ਕਰ; ਹੁਣ ਆਪਣੀ ਕਿਰਪਾ ਨਾਲ ਮੇਰੀ ਪ੍ਰਾਰਥਨਾ ਦਾ ਉੱਤਰ ਦੇ।

2ਤੁਸੀਂ ਲੋਕ ਕਦੋਂ ਤੱਕ ਮੇਰੀ ਮਹਿਮਾ ਨੂੰ ਸ਼ਰਮਿੰਦਗੀ ਵਿੱਚ ਬਦਲਦੇ ਰਹੋਗੇ? ਤੁਸੀਂ ਕਦੋਂ ਤੱਕ ਭਰਮ ਨਾਲ ਪ੍ਰੇਮ ਅਤੇ ਝੂਠ ਨੂੰ ਲੱਭੋਗੇ?

3ਇਹ ਯਾਦ ਰੱਖੋ ਕਿ ਯਾਹਵੇਹ ਨੇ ਵਿਸ਼ਵਾਸ ਯੋਗ ਪਵਿੱਤਰ ਸੰਤ ਨੂੰ ਆਪਣੇ ਲਈ ਅਲੱਗ ਕਰ ਲਿਆ ਹੈ; ਜਦੋਂ ਮੈਂ ਪੁਕਾਰਾਂ, ਯਾਹਵੇਹ ਮੇਰੀ ਸੁਣੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.